The Summer News
×
Monday, 20 May 2024

ਮੁਹਾਲੀ ਵਿਖੇ ਝੂਲਾ ਟੁੱਟਣ ਦੀ ਘਟਨਾ ਤੋਂ ਬਾਅਦ ਮੇਲਾ ਪ੍ਰਬੰਧਕ ਹੋਏ ਫਰਾਰ, ਕੀਤਾ ਗਿਆ ਮਾਮਲਾ ਦਰਜ

ਮੁਹਾਲੀ :  ਮੁਹਾਲੀ ਵਿਖੇ ਚੱਲ ਰਹੇ ਮੇਲੇ ‘ਚ ਇਕ ਬੇਹੱਦ ਭਿਆਨਕ ਹਾਦਸਾ ਵਾਪਰਿਆ। ਤੁਹਾਨੂੰ ਦਸ ਦਈਏ ਕਿ ਮੇਲੇ ‘ਚ ਚਲ  ਰਿਹਾ ਝੂਲਾ 50 ਫੁੱਟ ਦੀ ਉਚਾਈ ਤੋਂ ਹੇਠਾ ਡਿੱਗ ਗਿਆ। ਜਿਸ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ 10 ਤੋਂ 15 ਦੇ ਕਰੀਬ ਲੋਕ ਜਖਮੀ ਹੋ ਗਏ। ਜਿਸ ਤਹਿਤ ਮੁਹਾਲੀ ਵਿਖੇ ਝੂਲਾ ਟੁੱਟਣ ਦੀ ਘਟਨਾ ਵਿਚ ਮੇਲਾ ਪ੍ਰਬੰਧਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।  ਮੁਹਾਲੀ ਪੁਲੀਸ ਨੇ ਮੇਲਾ ਪ੍ਰਬੰਧਕਾਂ ਵਿਰੁੱਧ ਧਾਰਾ 323, 341 ਅਤੇ 337 ਤਹਿਤ ਕੇਸ ਦਰਜ ਕੀਤਾ ਹੈ।  ਲੰਘੀ ਰਾਤ ਮੁਹਾਲੀ ਦੇ ਫੇਜ 8 ਸਥਿਤ ਲੱਗੇ ਮੇਲੇ ਦੌਰਾਨ ਝੂਲਾ ਟੁੱਟਣ ਕਾਰਨ 10 ਵਿਅਕਤੀ ਜ਼ਖਮੀ ਹੋਏ ਸਨ। ਇਸ ਘਟਨਾ ਤੋਂ ਬਾਅਦ ਮੇਲਾ ਪ੍ਰਬੰਧਕ ਮੌਕੇ ਤੋਂ ਫਰਾਰ ਹੋ ਗਏ ਸਨ। ਪੁਲੀਸ ਮੇਲਾ ਪ੍ਰਬੰਧਕਾਂ ਦੀ ਭਾਲ ਕਰ ਰਹੇ ਹਨ।

ਮੁਹਾਲੀ ਵਿਖੇ ਚੱਲ ਰਹੇ ਮੇਲੇ ‘ਚ ਇਕ ਬੇਹੱਦ ਭਿਆਨਕ ਹਾਦਸਾ ਵਾਪਰਿਆ। ਤੁਹਾਨੂੰ ਦਸ ਦਈਏ ਕਿ ਮੇਲੇ ‘ਚ ਚਲ ਰਿਹਾ ਝੂਲਾ 50 ਫੁੱਟ ਦੀ ਉਚਾਈ ਤੋਂ ਹੇਠਾ ਡਿੱਗ ਗਿਆ। ਜਿਸ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ 10 ਤੋਂ 15 ਦੇ ਕਰੀਬ ਲੋਕ ਜਖਮੀ ਹੋ ਗਏ। ਜਿਸ ਤਹਿਤ ਮੁਹਾਲੀ ਵਿਖੇ ਝੂਲਾ ਟੁੱਟਣ ਦੀ ਘਟਨਾ ਵਿਚ ਮੇਲਾ ਪ੍ਰਬੰਧਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਮੁਹਾਲੀ ਪੁਲੀਸ ਨੇ ਮੇਲਾ ਪ੍ਰਬੰਧਕਾਂ ਵਿਰੁੱਧ ਧਾਰਾ 323, 341 ਅਤੇ 337 ਤਹਿਤ ਕੇਸ ਦਰਜ ਕੀਤਾ ਹੈ।

Story You May Like